[pj-news-ticker]

नमस्कार हमारे न्यूज पोर्टल - मे आपका स्वागत हैं ,यहाँ आपको हमेशा ताजा खबरों से रूबरू कराया जाएगा , खबर ओर विज्ञापन के लिए संपर्क करे +91 7078277779 / +91 9927127779 ,हमारे यूट्यूब चैनल को सबस्क्राइब करें, साथ मे हमारे फेसबुक को लाइक जरूर करें ,




ਫਤਿਹਗੜ੍ਹ ਪੰਜਤੂਰ ਸ਼ਹਿਰ ਦੇ ਲੋਕਾਂ ਨੂੰ ਹੁਣ ਨਿਰਵਿਘਨ ਬਿਜਲੀ ਸਪਲਾਈ ਮਿ

ਮੇਨ ਸੜਕ ਦੇ ਨਾਲ ਨਵੀਂ ਪਾਈ 11 ਕੇਵੀ ਲਾਈਨ ਦਾ ਬਿਜਲੀ ਮੰਤਰੀ ਵੱਲੋਂ ਉਦਘਾਟਨ

ਫਤਿਹਗੜ੍ਹ ਪੰਜਤੂਰਾ, 31 ਮਾਰਚ 2023 (UTN)। ਫਤਿਹਗੜ੍ਹ ਪੰਜਤੂਰ ਸ਼ਹਿਰ ਦੇ ਲੋਕਾਂ ਨੂੰ ਹੁਣ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਨਾਲ ਇਸ ਸ਼ਹਿਰ ਨੂੰ ਹੁਣ ਮੇਨ ਸੜਕ ਦੇ ਨਾਲ ਨਵੀਂ ਪਾਈ 11 ਕੇਵੀ ਲਾਈਨ ਨਾਲ ਜੋੜ ਦਿੱਤਾ ਗਿਆ ਹੈ। ਇਸ ਲਾਈਨ ਦਾ ਅੱਜ ਪੰਜਾਬ ਦੇ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਨੇ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਸ੍ਰ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਇਕ ਸਾਲ ਵਿੱਚ ਕੀਤੇ ਗਏ ਕੰਮਾਂ ਦਾ ਵੀ ਵੇਰਵਾ ਪੇਸ਼ ਕੀਤਾ।

ਉਹਨਾਂ ਦੱਸਿਆ ਕਿ 11 ਕੇਵੀ ਫਤਿਹਗੜ੍ਹ ਪੰਜਤੂਰ ਅਰਬਨ ਫੀਡਰ ਦੀ ਲਾਈਨ ਜੋ ਕਿ ਖੇਤਾਂ ਵਿੱਚ ਦੀ ਲੰਘਦੀ ਹੋਈ ਫਤਿਹਗੜ੍ਹ ਪੰਜਤੂਰ ਸ਼ਹਿਰੀ ਨੂੰ ਸਪਲਾਈ ਦੇ ਰਹੀ ਹੈ। ਇਸ ਫੀਡਰ ਉਪੱਰ 80 ਐਮਪੀਅਰ ਲੋਡ ਚੱਲਦਾ ਹੈ।ਇਸ ਸ਼ਹਿਰ ਦੇ ਲੋਕਾਂ ਦੀ ਮੰਗ ਸੀ ਕਿ ਫਤਿਹਗੜ੍ਹ ਪੰਜਤੂਰ ਬਿਜਲੀ ਘਰ ਤੋ ਮੇਨ ਸੜਕ ਦੇ ਨਾਲ ਨਵੀਂ 11 ਕੇਵੀ ਲਾਈਨ ਪਾ ਕੇ ਫਤਿਹਗੜ੍ਹ ਪੰਜਤੂਰ ਸ਼ਹਿਰ ਨੂੰ ਸਪਲਾਈ ਦਿੱਤੀ ਜਾਵੇ। ਇਲਾਕਾ ਵਾਸੀਆਂ ਦੀ ਮੰਗ ਸੀ ਕਿ 66ਕੇਵੀ ਸ/ਸ ਤੋਂ ਸ਼ਹਿਰ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਦਰੱਖਤ ਲੱਗੇ ਹੋਣ ਕਰਕੇ ਇਸ ਲਾਈਨ ਲਈ 3 ਕੋਰ ਐਕਸ ਐਲ ਪੀ ਈ ਕੇਬਲ 150 ਐਮ ਐਮ ਪਾਈ ਜਾਵੇ। ਇਸ ਸਾਰੇ ਤਖਮੀਨੇ ਉਪੱਰ ਆਉਣ ਵਾਲਾ ਖਰਚਾ ਪੰਜਾਬ ਸਰਕਾਰ/ਪੀ.ਐਸ.ਪੀ.ਸੀ.ਐਲ. ਵੱਲੋ ਕੀਤਾ ਜਾਵੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਲਾਕਾ ਵਾਸੀਆਂ ਦੀ ਮੰਗ ਨੂੰ ਸਵੀਕਾਰ ਕਰਦਿਆਂ ਪੂਰਨ ਕਾਲੀ ਨਿਰਦੇਸ਼ਕ ਕਮੇਟੀ ਪੀ.ਐਸ.ਪੀ.ਸੀ.ਐਲ. ਵੱਲੋਂ ਸਕੀਮ ਅਪਰੂਵ ਕਰਨ ਉਪਰੰਤ ਪੀ.ਐਸ.ਪੀ.ਸੀ.ਐਲ. ਉਪ ਮੰਡਲ ਫਤਿਹਗੜ੍ਹ ਪੰਜਤੂਰ ਅਧੀਨ ਸ਼ਹਿਰੀ ਮੰਡਲ ਮੋਗਾ ਸਰਕਲ ਫਰੀਦਕੋਟ ਵੱਲੋ ਰਕਮ 980013 ਰੂ: ਪਾਸ ਕਰਵਾਕੇ ਕੰਮ ਮੁਕੰਮਲ ਕੀਤਾ ਗਿਆ। ਇਸ ਕੰਮ ਦਾ 980013 ਰੂ: ਦਾ ਡਿਪਾਜਿਟ ਤਖਮੀਨਾ ਬਣਦਾ ਸੀ, ਜੋ ਕਿ ਪੰਜਾਬ ਸਰਕਾਰ ਵੱਲੋ ਜਮ੍ਹਾ ਕਰਵਾਕੇ ਕੰਮ ਮੁਕੰਮਲ ਕਰਵਾਇਆ ਗਿਆ। ਇਹ ਕੰਮ ਮੁਕੰਮਲ ਹੋਣ ਨਾਲ ਫਤਿਹਗੜ੍ਹ ਪੰਜਤੂਰ ਸ਼ਹਿਰ ਦੇ ਲੋਕਾ ਨੂੰ ਨਿਰਵਿਘਨ ਸਪਲਾਈ ਮਿਲੇਗੀ। ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਇਸ ਕੰਮ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਅਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸ ਡੀ ਐੱਮ ਸ਼੍ਰੀਮਤੀ ਚਾਰੂਮਿਤਾ ਅਤੇ ਹੋਰ ਵੀ ਹਾਜ਼ਰ ਸਨ।
ਪੰਜਾਬ- ਸਟੇਟ ਬਿਊਰੋ, (ਹੈਪੀ ਢੰਡ)।

विज्ञापन बॉक्स (विज्ञापन देने के लिए संपर्क करें)

[wonderplugin_carousel id="1"]
RELATED ARTICLES

विज्ञापन बॉक्स (विज्ञापन देने के लिए संपर्क करें)

Most Popular

आज का राशिफल देखें