ਪੰਜਾਬ, 29 ਮਾਰਚ 2023 (UTN)। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਤੇ ਡਾਕਟਰ ਰੁਪਿੰਦਰ ਕੌਰ ਗਿੱਲ ਸਿਵਿਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਮੋਗਾ ਡਾਕਟਰ ਸੁਖਪ੍ਰੀਤ ਬਰਾੜ ਦੇ ਹੁਕਮਾਂ ਮੁਤਾਬਕ ਅਤੇ ਡਾ ਜਸਪ੍ਰੀਤ ਕੌਰ ਜਿਲਾ ਇਨਚਾਰਜ ਕੁਸ਼ਟ ਰੋਗ ਨਿਵਾਰਨ ਸੁਸਾਇਟੀ ਮੋਗਾ ਦੀ ਅਗਵਾਈ ਹੇਠ ਨਿਰਮੋਹੀ ਕੁਸ਼ਟ ਆਸ਼ਰਮ ਮੋਗਾ ਵਿਖੇ ਐਮ ਸੀ ਆਰ ਬੂਟ ਵੰਡੇ ਗਏ. ਇਸ ਮੌਕੇ ਡਾਕਟਰ ਜਸਪ੍ਰੀਤ ਕੌਰ ਚਮੜੀ ਰੋਗਾਂ ਦੇ ਮਾਹਿਰ ਨੇ ਕਿਹਾ ਕੁਸ਼ਟ ਰੋਗ ਇਲਾਜ ਯੋਗ ਹੈ. ਸਮੇਂ ਸਿਰ ਪਤਾ ਲੱਗ ਜਾਣ ਤੇ ਇਸ ਦਾ ਇਲਾਜ ਹੋ ਸਕਦਾ ਹੈ.
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਦਿਤੇ ਸੰਦੇਸ਼ ਕੁਸ਼ਟ ਰੋਗੀ ਆ ਨਾਲ ਹਮੇਸ਼ਾ ਪਿਆਰ ਅਤੇ ਹਮਦਰਦੀ ਵਾਲਾ ਵਤੀਰਾ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਨਫਰਤ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਸਗੋ ਆਮ ਲੋਕਾਂ ਵਾਂਗੂ ਹਮਦਰਦੀ ਵਾਲਾ ਵਿਵਹਾਰ ਰੱਖਣਾ ਚਾਹੀਦਾ ਹੈ. ਇਸ ਮੌਕੇ ਹਾਜ਼ਰੀਨ ਨੇ ਮਹਾਤਮਾ ਗਾਂਧੀ ਜੀ ਦਾ ਗੁਣ ਗਾਇਨ ਕੀਤਾ. ਅਤੇ ਗਾਂਧੀ ਜਿਆਤੀ ਦੇ ਬਾਰੇ ਸ਼ਬਦ ਗਾਇਨ ਵੀ ਕੀਤਾ. ਇਸ ਮੌਕੇ ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਇਜ਼ਰ ਨੇ ਕਿਹਾ ਕਿ ਕੁਸ਼ਟ ਨਾਲ ਪੀੜਤ ਵਿਅਕਤੀਆ ਨੂੰ ਸਿਹਤ ਵਿਭਾਗ ਵੱਲੋ ਲੋੜ ਅਨੁਸਾਰ ਮੁਫਤ ਜ਼ਖਮੀ ਪੈਰ ਵਿਚ ਪਾਉਣ ਲਈ ਵਿਸ਼ੇਸ਼ ਬੂਟ ਦਿਤੇ ਜਾਂਦੇ ਹਨ. ਜਿਨਾਂ ਨਾਲ ਇਹ ਸੌਖਾ ਮਹਿਸੂਸ ਕਰਦੇ ਹਨ. ਮੌਕੇ ਤੇ ਅੰਮ੍ਰਿਤ ਸ਼ਰਮਾ ਵੀ ਹਾਜ਼ਿਰ ਸਨ.
ਪੰਜਾਬ-ਪੱਤਰ ਪ੍ਰੇਰਕ, (ਹੈਪੀ ਢੰਡ)।