[pj-news-ticker]

नमस्कार हमारे न्यूज पोर्टल - मे आपका स्वागत हैं ,यहाँ आपको हमेशा ताजा खबरों से रूबरू कराया जाएगा , खबर ओर विज्ञापन के लिए संपर्क करे +91 7078277779 / +91 9927127779 ,हमारे यूट्यूब चैनल को सबस्क्राइब करें, साथ मे हमारे फेसबुक को लाइक जरूर करें ,




ਬੇ ਵਿੱਚ ਨਵਾਂ ਉਦਯੋਗ ਸਥਾਪਤ ਲਈ ਰਾਈਟ ਟੂ ਬਿਜਨਸ ਐਕਟ ਅਧੀਨ ਤੈਅ ਸਮਾਂ ਸੀਮਾ ਵਿੱਚ ਮਿਲਦੀ ਹੈ ਪ੍ਰਵਾਨਗੀ

ਡਿਪਟੀ ਕਮਿਸ਼ਨਰ ਮੋਗਾ ਨੇ ਸਰਟੀਫ਼ਿਕੇਟ ਆਨ ਇਨਪ੍ਰਿੰਸੀਪਲ ਅਪਰੂਵਲ ਕੀਤਾ ਜਾਰੀ

ਪੰਜਾਬ, 03 ਜੂਨ 2023 (UTN)। ਪੰਜਾਬ ਸਰਕਾਰ ਵੱਲੋਂ ਰਾਈਟ ਟੂ ਬਿਜਨਸ ਐਕਟ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਨਾਲ ਸੂਬੇ ਵਿੱਚ ਨਵਾਂ ਉਦਯੋਗ ਸਥਾਪਤ ਕਰਨਾ ਹੁਣ ਕੋਈ ਔਖੀ ਪ੍ਰਕਿਰਿਆ ਨਹੀਂ ਰਹਿ ਗਈ ਹੈ। ਨਿਯਮਾਂ ਅਨੁਸਾਰ ਸ਼ਰਤਾਂ ਪੂਰੀਆਂ ਕਰਨ ਵਾਲੇ ਅਜਿਹੇ ਉਦਯੋਗਾਂ ਨੂੰ ਤੈਅ ਸਮਾਂ ਸੀਮਾ ਵਿੱਚ ਪ੍ਰਵਾਨਗੀ ਮਿਲਦੀ ਹੈ। ਇਸੇ ਕਵਾਇਦ ਤਹਿਤ ਅੱਜ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਮੈਸ: ਕੈਪੀਟਲ ਹਸਪਤਾਲ, ਤਲਵੰਡੀ ਭੰਗੇਰੀਆਂ ਨੂੰ ਹਸਪਤਾਲ ਖੋਲ੍ਹਣ ਲਈ ਨਿਰਧਾਰਤ ਸਮੇਂ ਵਿੱਚ ਸਰਟੀਫ਼ਿਕੇਟ ਆਨ ਇਨਪ੍ਰਿੰਸੀਪਲ ਅਪਰੂਵਲ ਜਾਰੀ ਕੀਤਾ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਦਯੋਗ ਦੇ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵਲੋ ਰਾਈਟ ਟੂ ਬਿਜਨਸ ਐਕਟ-2020 ਅਧੀਨ ਬਿਲਡਿੰਗ ਪਲਾਨ, ਫਰੇਡ ਲਾਈਸੈਸ, ਸੀ.ਐਲ.ਯੂ.ਫਾਈਰ ਐਨ.ਓ.ਸੀ.ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਵਲੋ ਬਿਲਡਿੰਗ ਪਲਾਨ ਅਪਰੂਵ ਅਤੇ ਸ਼ੌਪ ਐਕਟ ਰਜਿਸਟ੍ਰੇਸ਼ਨ ਕਰਨ ਸਬੰਧੀ ਉਕਤ ਐਕਟ ਅਧੀਨ ਜਿਲ੍ਹਾ ਮੋਗਾ ਵਿੱਚ 08 ਅਰਜੀਆਂ ਪ੍ਰਾਪਤ ਹੋਈਆਂ ਸਨ। ਮੈਸ: ਕੈਪੀਟਲ ਹਸਪਤਾਲ, ਤਲਵੰਡੀ ਭੰਗੇਰੀਆਂ ਵੱਲੋਂ ਹਸਪਤਾਲ ਖੋਲ੍ਹਣ ਲਈ ਅਤੇ 07 ਰਾਈਸ ਸ਼ੈਲਰਾਂ ਵਲੋਂ ਉਦਯੋਗ ਵਿਭਾਗ ਦੇ ਆਨਲਾਈਨ ਪੋਰਟਲ ‘ਤੇ ਅਪਲਾਈ ਕੀਤਾ ਗਿਆ ਸੀ ਅਤੇ ਬਣਦੀ ਫੀਸ ਇਨਵੈਸਟ ਪੰਜਾਬ ਪੋਰਟਲ ‘ਤੇ ਹੀ ਜਮ੍ਹਾਂ ਕਰਵਾਈ ਗਈ ਸੀ।
ਉਹਨਾਂ ਕਿਹਾ ਕਿ ਇਸ ਐਕਟ ਦੀ ਪ੍ਰੋਵੀਜਨ ਅਨੁਸਾਰ ਇਹ ਸਾਰੀਆਂ ਐਨ.ਓ.ਸੀ.ਇੰਡਸਟਰੀਅਲ ਫੋਕਲ ਪੁਆਇੰਟ ਵਿੱਚ 03 ਦਿਨਾਂ ਦੇ ਅੰਦਰ-ਅੰਦਰ ਅਤੇ ਫੋਕਲ ਪੁਆਇੰਟ ਤੋਂ ਬਾਹਰ 15 ਦਿਨਾਂ ਦੇ ਵਿੱਚ ਦੇਣੀ ਹੁੰਦੀ ਹੈ। ਇਸ ਨੂੰ ਅਮਲੀ ਰੂਪ ਦਿੰਦੇ ਹੋਏ ਅੱਜ 07 ਪ੍ਰਾਪਤ ਅਰਜੀਆਂ ਨੂੰ ਇੰਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੀ ਗਈ। ਅਜ ਦੀ ਮੀਟਿੰਗ ਵਿੱਚ ਉਦਯੋਗ ਤੇ ਪ੍ਰਸਾਰ ਨੂੰ ਹੋਰ ਪ੍ਰੋਤਸ਼ਾਹਿਤ ਕਰਨ ਲਈ ਸ੍ਰੀਮਤੀ ਅਮਨਦੀਪ ਕੌਰ ਅਰੋੜਾ, ਐਮ.ਐਲ.ਏ. ਹਲਕਾ ਮੋਗਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦੱਸਿਆ ਕਿ ਮੋਗਾ ਜਿਲ੍ਹੇ ਵਿੱਚ ਕੈਪੀਟਲ ਹਸਪਤਾਲ ਲਗਾਉਣ ਵਾਲੀ ਨਿਵੇਸ਼ਕ ਫਰਮ ਨੇ 50 ਕਰੋੜ ਦੀ ਇਨਵੈਸਟਮੈਂਟ ਕਰਨੀ ਹੈ ਅਤੇ ਇਸ ਦੇ ਨਾਲ-ਨਾਲ ਲਗਭਗ 250 ਵਿਅਕਤੀਆਂ ਨੂੰ ਰੋਜਗਾਰ ਵੀ ਮੁਹਈਆ ਹੋਵੇਗਾ। ਇਸ ਤੋ ਇਲਾਵਾ 6 ਰਾਈਸ ਸੈਲਰਾਂ ਨੂੰ ਵੀ ਇੰਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੀ ਗਈ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ੍ਰ ਸੁਖਮਿੰਦਰ ਸਿੰਘ ਰੇਖੀ, ਜਨਰਲ ਮੈਨੇਜਰ,ਜਿਲ੍ਹਾ ਉਦਯੋਗ ਕੇਂਦਰ, ਮੋਗਾ ਵਲੋਂ ਨੇ ਕਿਹਾ ਕਿ ਮੋਗਾ ਜਿਲ੍ਹੇ ਕੋਈ ਵੀ ਉਦਯੋਗ ਸਥਾਪਿਤ ਕਰਨ ਲਈ ਜਾਂ ਮਿਲਣ ਵਾਲੀਆਂ ਸਹੂਲਤਾਂ ਲਈ ਜਾਣਕਾਰੀ ਲੈਣੀ ਹੋਵੇ ਤਾਂ ਦਫਤਰ ਜਨਰਲ ਮੈਨੇਜਰ,ਜਿਲ੍ਹਾ ਉਦਯੋਗ ਕੇਂਦਰ,ਫੋਕਲ ਪੁਆਇੰਟ,ਮੋਗਾ ਵਿਖੇ ਆ ਕੇ ਲਈ ਜਾ ਸਕਦੀ ਹੈ ਜਾਂ ਪੰਜਾਬ ਸਰਕਾਰ ਵਲੋ ਚਲਾਇਆ ਜਾ ਰਿਹਾ ਬਿਜਨਸ ਫਸਟ ਪੋਰਟਲ ਦੀ ਸਾਈਟਤੇ ਜਾ ਕੇ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਆਪਣੀ ਜਰੂਰਤ (ਸਰਵਿਸ ਜਾਂ ਰੰਗੂਲੇਟਰੀ) ਅਨੂਸਾਰ ਆਨ ਲਾਈਨ ਅਪਲਾਈ ਕਰ ਸਕਦੇ ਹਨ ਅਤੇ ਉਸ ਦਾ ਨਿਰਧਾਰਤ ਸਮੇ ਅੰਦਰ ਲਾਭ ਲੈ ਸਕਦੇ ਹਨ।
ਪੰਜਾਬ- ਸਟੇਟ ਬਿਊਰੋ, (ਹੈਪੀ ਢੰਡ)।

विज्ञापन बॉक्स (विज्ञापन देने के लिए संपर्क करें)

[wonderplugin_carousel id="1"]
RELATED ARTICLES

विज्ञापन बॉक्स (विज्ञापन देने के लिए संपर्क करें)

Most Popular

आज का राशिफल देखें