[pj-news-ticker]

नमस्कार हमारे न्यूज पोर्टल - मे आपका स्वागत हैं ,यहाँ आपको हमेशा ताजा खबरों से रूबरू कराया जाएगा , खबर ओर विज्ञापन के लिए संपर्क करे +91 7078277779 / +91 9927127779 ,हमारे यूट्यूब चैनल को सबस्क्राइब करें, साथ मे हमारे फेसबुक को लाइक जरूर करें ,




ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਜਾਂਚ ਲਈ ਸੈੰਪਲ ਭਰੇ ਗਏ

ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਜਾਂਚ ਲਈ ਸੈੰਪਲ ਭਰੇ ਗਏ

ਪੰਜਾਬ, 04 ਮਈ 2023 (UTN)। ਬੇਮੌਸਮੀ ਬਾਰਿਸ਼ ਅਤੇ ਅਗਾਮੀ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਮੋਗਾ ਵੱਲੋਂ ਮੋਗਾ ਸ਼ਹਿਰ ਵਿੱਚ ਪਿਛਲੇ ਸਮੇਂ ਦੌਰਾਨ ਪੇਟ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਰਹੇ ਇਲਾਕਿਆਂ ਵਿੱਚ ਬਿਮਾਰੀਆਂ ਦੀ ਅਗੇਤੀ ਰੋਕਥਾਮ ਕਰਨ ਦੇ ਮਕਸਦ ਨਾਲ ਪੀਣ ਵਾਲੇ ਪਾਣੀ ਦੇ 10 ਸੈਂਪਲ ਭਰ ਕੇ ਜਾਂਚ ਲਈ ਸਟੇਟ ਬੈਕਟੀਰੀਓਲੋਜਿਸਟ ਲੈਬ ਮੋਹਾਲੀ ਵਿਖੇ ਭੇਜ ਦਿੱਤੇ ਹਨ। ਇਸ ਸਬੰਧੀ ਅੱਜ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਟੀਮ ਵੱਲੋਂ ਵਿਸ਼ਕਰਮਾ ਨਗਰ।
ਲਾਲ ਸਿੰਘ ਰੋਡ, ਪ੍ਰੀਤ ਨਗਰ, ਨਿਗਾਹਾ ਰੋਡ, ਬਸਤੀ ਬਹਾਦਰ ਸਿੰਘ ਅਤੇ ਬਸਤੀ ਮੋਹਨ ਸਿੰਘ ਵਿੱਚੋਂ ਪਾਣੀ ਦੇ ਸੈਂਪਲ ਲਏ ਗਏ। ਸੈੰਪਲ ਲੈਣ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮੋਗਾ ਸ਼ਹਿਰ ਵਿੱਚ ਤਕਰੀਬਨ 14 ਅਜਿਹੇ ਇਲਾਕਿਆਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਪੀਣ ਵਾਲਾ ਪਾਣੀ ਗਰਮੀਆਂ ਦੌਰਾਨ ਖਾਸ ਤੌਰ ਤੇ ਬਾਰਿਸ਼ ਦੇ ਮੌਸਮ ਵਿੱਚ ਦੂਸ਼ਿਤ ਹੋ ਜਾਂਦਾ ਹੈ ਤੇ ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਆਉਂਦੀਆਂ ਹਨ।
ਅਜਿਹੇ ਇਲਾਕਿਆਂ ਵਿੱਚੋਂ ਪਾਣੀ ਦੇ ਸੈਂਪਲ ਲੈ ਕੇ ਸਮੇਂ-ਸਮੇਂ ਤੇ ਟੈਸਟ ਲਈ ਭੇਜੇ ਜਾਂਦੇ ਹਨ ਤਾਂ ਜੋ ਪਾਣੀ ਪੀਣ-ਯੋਗ ਨਾ ਹੋਣ ਦੀ ਸੂਰਤ ਵਿੱਚ ਬਦਲਵੇਂ ਪ੍ਰਬੰਧ ਕੀਤੇ ਜਾ ਸਕਣ ਅਤੇ ਨੁਕਸ ਠੀਕ ਕਰਨ ਲਈ ਨਗਰ ਨਿਗਮ ਮੋਗਾ ਕਾਰਵਾਈ ਕਰ ਸਕੇ। ਉਹਨਾਂ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਜੇਕਰ ਪਾਣੀ ਵਿੱਚੋਂ ਬਦਬੂ ਆ ਰਹੀ ਹੋਵੇ ਅਤੇ ਪਾਣੀ ਗੰਧਲਾ ਹੋਵੇ ਤਾਂ ਪੀਣ ਲਈ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਇਸਦੀ ਸੂਚਨਾ ਆਪਣੇ ਮੁਹੱਲੇ ਦੇ ਐਮ ਸੀ।
ਨਗਰ ਨਿਗਮ ਮੋਗਾ ਜਾਂ ਸਿਹਤ ਵਿਭਾਗ ਮੋਗਾ ਨੂੰ ਦਿੱਤੀ ਜਾਵੇ ਤਾਂ ਉਸ ਇਲਾਕੇ ਵਿੱਚੋਂ ਪਾਣੀ ਦੇ ਸੈਂਪਲ ਲਏ ਜਾ ਸਕਣ । ਉਹਨਾਂ ਦੱਸਿਆ ਕਿ ਆਰਜੀ ਤੌਰ ਤੇ ਪਾਣੀ ਨੂੰ ਸ਼ੁੱਧ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਲੈਣ ਲਈ ਲੋਕ ਮੇਰੇ ਨਾਲ ਸੰਪਰਕ ਕਰ ਸਕਦੇ ਹਨ। ਪਾਣੀ ਦੇ ਸੈਂਪਲ ਸੀਲ ਕਰਨ ਉਪਰੰਤ ਅੱਜ ਹੀ ਜਾਂਚ ਲਈ ਸਟੇਟ ਬੈਕਟੀਰੀਓਲੋਜਿਸਟ ਲੈਬ ਮੋਹਾਲੀ ਭੇਜ ਦਿੱਤੇ ਗਏ ਹਨ। ਇਸ ਟੀਮ ਵਿੱਚ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਤੋੰ ਇਲਾਵਾ ਮਲਟੀਪਰਪਜ ਹੈਲਥ ਵਰਕਰ ਗਗਨਪ੍ਰੀਤ ਸਿੰਘ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਡਰਾਈਵਰ ਹਰਬੰਸ ਸਿੰਘ ਆਦਿ ਸ਼ਾਮਿਲ ਸਨ।
ਪੰਜਾਬ- ਸਟੇਟ ਬਿਊਰੋ, (ਹੈਪੀ ਢੰਡ)।

विज्ञापन बॉक्स (विज्ञापन देने के लिए संपर्क करें)

[wonderplugin_carousel id="1"]
RELATED ARTICLES

विज्ञापन बॉक्स (विज्ञापन देने के लिए संपर्क करें)

Most Popular

आज का राशिफल देखें