[pj-news-ticker]

नमस्कार हमारे न्यूज पोर्टल - मे आपका स्वागत हैं ,यहाँ आपको हमेशा ताजा खबरों से रूबरू कराया जाएगा , खबर ओर विज्ञापन के लिए संपर्क करे +91 7078277779 / +91 9927127779 ,हमारे यूट्यूब चैनल को सबस्क्राइब करें, साथ मे हमारे फेसबुक को लाइक जरूर करें ,




ਭਾਕਿਯੂ ਏਕਤਾ ਉਗਰਾਹਾਂ ਨਵੀਂ ਪਿੰਡ ਕਮੇਟੀ ਦੀ ਹੋਈ ਚੋਣ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਪਿੰਡ ਦੌਧਰ ਗਰਬੀ ਵਿੱਚ ਬਲਾਕ ਵਿੱਤ ਸਕੱਤਰ ਲਖਵੀਰ ਸਿੰਘ ਚੜਿੱਕ ਦੀ ਪ੍ਰਧਾਨਗੀ ਹੇਠ ਹੋਈ।

ਪੰਜਾਬ, 30 ਮਈ 2023 (UTN)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਪਿੰਡ ਦੌਧਰ ਗਰਬੀ ਵਿੱਚ ਬਲਾਕ ਵਿੱਤ ਸਕੱਤਰ ਲਖਵੀਰ ਸਿੰਘ ਚੜਿੱਕ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿੰਡ ਵਾਸੀ ਕਿਸਾਨ ਨੌਜਵਾਨਾਂ ਤੋ ਇਲਾਵਾ ਜਿਲਾ ਆਗੂ ਬਲੌਰ ਸਿੰਘ ਅਤੇ ਕੁਲਦੀਪ ਕੌਰ ਕੁੱਸਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਮੀਟਿੰਗ ਵਿੱਚ ਪਿੰਡ ਵਾਸੀਆਂ ਵੱਲੋਂ ਨਵੀਂ ਪਿੰਡ ਕਮੇਟੀ ਦੀ ਚੋਣ ਪੂਰਨ ਸਰਬ-ਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਪ੍ਰਧਾਨ ਜਗਜੀਤ ਸਿੰਘ ਮੀਤ ਪ੍ਰਧਾਨ ਮੁਖ਼ਤਿਆਰ ਸਿੰਘ ਮੱਲੀ ਜਰਨਲ ਸਕੱਤਰ ਅਮਨਿੰਦਰ ਸਿੰਘ ਖ਼ਜ਼ਾਨਚੀ ਜਸਵੀਰ ਸਿੰਘ ਸਹਾਇਕ ਸਕੱਤਰ ਮਲਕੀਤ ਸਿੰਘ ਅਤੇ ਹਰਨੇਕ ਸਿੰਘ ਰਾਜੂ ਦਲਵੀਰ ਸਿੰਘ ਸੁਖਦੇਵ ਸਿੰਘ ਪ੍ਰੀਤਮ ਸਿੰਘ ਮਾਨ ਹਰਦੀਪ ਸਿੰਘ ਗੁਰਦੇਵ ਸਿੰਘ ਗੁਰਬਚਨ ਸਿੰਘ ਗੁਰਪ੍ਰੀਤ ਸਿੰਘ ਗੋਰਾ ਮਹਿੰਦਰ ਸਿੰਘ ਲਵਪ੍ਰੀਤ ਸਿੰਘ ਨਰਿੰਦਰਜੀਤ ਸਿੰਘ ਗੁਰਮੁਖ ਸਿੰਘ ਗੁਰਤੇਜ ਸਿੰਘ ਸਲਾਹਕਾਰ ਚੁਣੇ ਗਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ  ਆਗੂਆਂ ਨੇ ਕਿਹਾ ਕਿ ਕਿਸਾਨਾਂ ਕਿਰਤੀ ਲੋਕਾਂ ਦੀ ਹੋ ਰਹੀ ਲੁੱਟ ਅਤੇ ਹੱਕਾਂ ਦੀ ਰਾਖੀ ਲਈ ਇੱਕੋ ਇੱਕ ਰਾਹ ਸੰਘਰਸ਼ਾਂ ਦਾ ਰਾਹ ਹੈ। ਇਸ ਲਈ ਸਾਨੂੰ ਸਾਰਿਆ ਨੂੰ ਪੂਰੀ ਤਨਦੇਹੀ ਨਾਲ ਜੱਥੇਬੰਦੀ ਵਿੱਚ ਸਰਗਰਮ ਭੂਮਿਕਾ ਨਿਭਾਅ ਜੱਥੇਬੰਦੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਕਿ ਸੰਘਰਸ਼ਾਂ ਨੂੰ ਹੋਰ ਵਿਸ਼ਾਲ ਕੀਤਾ ਜਾ ਸਕੇ। ਆਗੂਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਦੇ ਫੈਸਲੇ ਅਨੁਸਾਰ ਦਿੱਲੀ ਜੰਤਰ ਮੰਤਰ ਵਿਖੇ ਧਰਨੇ ਤੇ ਬੈਠੇ ਅਤੇ ਪੀੜਿਤ ਪਹਿਲਵਾਨਾਂ ਉੱਪਰ ਹੋਏ ਤਸ਼ੱਦਦ ਦੇ ਵਿਰੋਧ ਵਿੱਚ 5 ਜੂਨ ਨੂੰ ਡੀ ਸੀ ਦਫ਼ਤਰ ਅੱਗੇ ਬਿਰਜ ਭੂਸ਼ਨ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਹੋਰ ਵੀ ਜੱਥੇਬੰਦੀ ਵੱਲੋਂ ਆ ਰਹੇ ਪ੍ਰੋਗਰਾਮਾਂ ਲਈ ਸਾਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਇਸ ਸਮੇਂ ਮੀਟਿੰਗ ਵਿੱਚ ਜਗਜੀਤ ਸਿੰਘ ਕੋਕਰੀ ਸੰਗਜੀਤ ਸਿੰਘ ਝੰਡੇਵਾਲਾ ਜਗਜੀਤ ਸਿੰਘ ਮੱਦੋਕੇ ਵੀ ਹਾਜ਼ਰ ਸਨ।
ਪੰਜਾਬ- ਸਟੇਟ ਬਿਊਰੋ, (ਹੈਪੀ ਢੰਡ)।

विज्ञापन बॉक्स (विज्ञापन देने के लिए संपर्क करें)

[wonderplugin_carousel id="1"]
RELATED ARTICLES

विज्ञापन बॉक्स (विज्ञापन देने के लिए संपर्क करें)

Most Popular

आज का राशिफल देखें