ਪੰਜਾਬ, 10 ਅਪ੍ਰੈਲ 2023 (UTN)। ਸ੍ਰੀ ਜੇ. ਇਲਨਚੇਲੀਅਨ PS/ਐਸ.ਐਸ.ਪੀ. ਮੋਗਾ, ਸ੍ਰੀ ਅਜੇ ਰਾਜ ਸਿੰਘ ਐਸ.ਪੀ (ਆਈ) ਮੋਗਾ ਅਤੇ ਸ੍ਰੀ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਮੋਗਾ ਦੀ ਸੁਪਰਵੀਜ਼ਨ ਹੇਠ ਮੋਗਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਮੋਗਾ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦ ਸ:ਥ ਵਰਿੰਦਰ ਕੁਮਾਰ ਨੰਬਰ 676/ਮੋਗਾ ਸੀ.ਆਈ.ਏ ਸਟਾਫ ਮੋਗਾ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਕਿ 1), ਦਵਿੰਦਰਪਾਲ ਸਿੰਘ ਉਰਫ ਗੋਪੀ ਪੁੱਤਰ ਸੁਖਮੰਦਰ ਸਿੰਘ ਵਾਸੀ ਲਹੌਰੀਆ ਦਾ ਮੁਹੱਲਾ ਮੋਗਾ ਵੱਲੋਂ ਸ਼ਹਿਰ ਦੇ ਕਾਰੋਬਾਰੀਆਂ ਪਾਸੋਂ ਹਨ ਪਰ ਡਰਾ ਧਮਕਾ ਕੇ ਵਿਰੋਤੀ ਮੰਗਣ ਲਈ ਆਪਣਾ ਇੱਕ ਗੈਂਗ ਬਣਾਇਆ ਹੋਇਆ ਹੈ, ਜੋ ਗੈਂਗ ਨੂੰ ਅਸਲਾ ਐਮਨੀਸ਼ਨ ਮੁੱਹਈਆਂ ਕਰਵਾਕੇ ਉਹਨਾਂ ਪਾਸੋਂ ਵਾਰਦਾਤਾਂ ਕਰਵਾਉਂਦਾ ਹੈ।
ਇਸ ਗੈਂਗ ਵਿੱਚ 2) ਪ੍ਰਜਵਲ ਸੇਠੀ ਉਰਫ ਸਿਵ ਪੁੱਤਰ ਸੁਭਾਸ ਚੰਦ ਵਾਸੀ ਅਹਾਤਾਂ ਬਦਨ ਸਿੰਘ ਮੋਗਾ, 3) ਦੀਪਕ ਉਰਫ ਮੋਨੂੰ ਪੁੱਤਰ ਪ੍ਰੇਮ ਨਾਥ ਵਾਸੀ ਰਾਮਗੰਜ ਮੋਗਾ 4) ਗੁਰਦਰਸ਼ਨ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਚੁੰਨਕੇ ਕੇ 5) ਅਕਾਸ਼ਦੀਪ ਸਿੰਘ ਧਾਲੀਵਾਲ ਉਰਫ ਗਗਨ ਪੁੱਤਰ ਜਗਸੀਰ ਸਿੰਘ ਵਾਸੀ ਬੁਕਣਵਾਲਾ ਰੋਡ, ਮੋਗਾ ਕੰਮ ਕਰਦੇ ਹਨ। ਜਿਹਨਾਂ ਪਾਸ ਨਜਾਇਜ਼ ਅਸਲਾਐਜੂਨੀਸ਼ਨ ਹੈ, 02 ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਨਬਰੀ PB-29N-0874 ਮੋਟਰਸਾਈਕਲ HE DELUXE ਰੰਗ ਕਾਲਾ,ਲਾਲ ਸਿਲਵਰ ਧਾਰੀਆ ਨੰਬਰੀ PB-29AB-1477 ਹਨ, ਜੋ ਇਸ ਸਮੇਂ ਬਾਈਪਾਸ ਬਾਘਾਪੁਰਾਣਾ ਤੋਂ ਪਿੰਡ ਦੁਨਕੇ ਰੋਡ ਤੇ ਜਗ੍ਹਾ ਬਾਬਾ ਮਲਣ ਸ਼ਾਹ ਦਾ ਡੇਰਾ ਪਰ ਰੁਕੇ ਹਨ। ਜਿਹਨਾ ਵਿੱਚੋਂ ਤਿੰਨ ਨੌਜਵਾਨ ਮੰਨੇ ਅਤੇ ਇੱਕ ਨੌਜਵਾਨ ਸਰਦਾਰ ਉਮਰ ਕ੍ਰੀਬ 20/25 ਸਾਲ ਦੇ ਹਨ। ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਉਕਤ ਵਿਅਕਤੀ ਅਸਲਾ ਅਮਨੀਸ਼ਨ ਸਮੇਤ ਕਾਬੂ ਆ ਸਕਦੇ ਹਨ।
ਜਿਸ ਤੇ ਉਕਤਾਨ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 67 ਮਿਤੀ 10.04.2023 ਅਧੀ 25(b), 2517), 25(ਬੀ) ਅਸਲਾ ਐਕਟ ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ। ਇੰਸ: ਬਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਅਤੇ ਸ:ਥ ਵਰਿੰਦਰ ਸਿੰਘ ਸੀ.ਆਈ.ਏ ਸਟਾਫ ਮੋਗਾ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਮੁਖਬਰ ਵੱਲੋਂ ਦੱਸੀ ਜਗ੍ਹਾ ਪਰ ਰੇਡ ਕਰਕੇ ਬਾਬਾ ਮੱਲਣ ਸ਼ਾਹ ਦਾ ਡੇਰਾ ਦੇ ਨਾਲ 1) ਪ੍ਰਵਿਲ ਸੋਠੀ ਉਰਵ ਸਿਵ ਪੁੱਤਰ ਸੁਭਾਸ ਚੰਦ ਵਾਸੀ ਅਹਾਤਾ ਬਦਨ ਸਿੰਘ ਮੋਗਾ, 2) ਦੀਪਕ ਉਰਫ ਮੋਨੂੰ ਪੁੱਤਰ ਪ੍ਰੇਮ ਨਾਥ ਵਾਸੀ ਰਾਮਗੰਜ ਮੋਗਾ 3) ਗੁਰਦਰਸ਼ਨ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਚੁੰਨਕੇ ਕੇ 4) ਅਕਾਸ਼ਦੀਪ ਸਿੰਘ ਧਾਲੀਵਾਲ ਉਰਫ ਗਗਨ ਪੁੱਤਰ ਜਗਸੀਰ ਸਿੰਘ ਵਾਸੀ ਬੁਕੱਣਵਾਲਾ ਰੋਡ, ਮੋਗਾ ਨੂੰ ਸਮੇਤ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਨੰਬਰੀ PB-29N-0874 ਅਤੇ ਮੋਟਰਸਾਈਕਲ HF DELUXE ਨੰਬਰੀ PB-29AB-1477 ਕਾਬੂ ਕੀਤਾ।
ਦੋਸ਼ੀਆਂ ਦੀ ਤਲਾਸੀ ਕਰਨ ਤੇ 1) ਪ੍ਰਜਵਲ ਸੋਠੀ ਉਰਫ ਸ਼ਿਵ ਪਾਸੋਂ 315 ਬੋਰ ਦੇਸੀ ਕੱਟਾ ਸਮੇਤ 01 ਜਿੰਦਾ ਕਾਰਤੂਸ 315 ਬੋਰ, 2) ਦੀਪਕ ਉਰਫ ਮੈਨੂੰ ਪਾਸੋਂ 02 ਜਿੰਦਾ ਕਾਰਤੂਸ .32 ਬੋਰ ਤੇ) ਗੁਰਦਰਸ਼ਨ ਸਿੰਘ ਪਾਸੋਂ ਇੱਕ ਜਿੰਦਾ ਕਾਰਤੂਸ 315 ਬੋਰ, 4) ਅਕਾਸ਼ਦੀਪ ਸਿੰਘ ਧਾਲੀਵਾਲ ਉਰਫ ਗਗਨ ਪਾਸੋਂ .32 ਬੋਰ ਪਿਸਟਲ ਸਮੇਤ 02 ਜਿੰਦਾ ਕਾਰਤੂਸ 32 ਬੋਰ ਬ੍ਰਾਮਦ ਕੀਤੇ। ਦੋਸ਼ੀ ਦਵਿੰਦਰਪਾਲ ਸਿੰਘ ਉਰਫ ਗੋਪੀ ਉਕਤ ਕਨੇਡਾ ਰਹਿ ਰਿਹਾ ਹੈ। ਦੋਸੀਆਨ ਉਕਤਾਨ ਨੇ ਦੋਰਾਨੇ ਪੁੱਛ ਗਿੱਛ ਦੱਸਿਆ ਕਿ ਦਵਿੰਦਰਪਾਲ ਸਿੰਘ ਉਰਫ ਗੋਪੀ ਪੁਤਰ ਸੁਖਮੰਦਰ ਸਿੰਘ ਵਾਸੀ ਲਹੌਰੀਆ ਜੋ ਵਿਦੇਸ਼ ਰਹਿੰਦਾ ਹੈ, ਵੱਲੋਂ ਸ਼ਾਮ ਲਾਲ ਢਾਬਾ (ਦੇਸੇ ਦਾ ਢਾਬਾ) ਕੋਟਕਪੂਰਾ/ਬਾਘਾਪੁਰਾਣਾ ਬਾਈਪਾਸ ਮੋਗਾ ਦੇ ਮਾਲਕ ਕ੍ਰਿਸ਼ਨ ਲਾਲ ਉਰਫ ਬੱਬੂ ਪੁੱਤਰ ਮਦਦ ਲਾਲ ਪੁੱਤਰ ਸ਼ਾਮ ਲਾਲ ਵਾਸੀ ਨੇੜੇ ਲਾਲ ਮੰਦਰ ਪੁਰਾਣਾ ਮੋਗਾ ਦੇ ਭਰਾ ਸ਼ਨੀ ਨੂੰ ਦੋਨਾਂ ਰਾਹੀਂ ਵਿਰੋਤੀ ਮੰਗੀ ਸੀ, ਜੋ ਇਹ ਫਿਰੋਤੀ ਦੀ ਰਕਮ 1 ਲੱਖ ਰੁਪੈ ਅਸੀ ਹਾਸਿਲ ਕਰਨ ਲਈ ਜਾਣਾ ਸੀ।
ਜਦ ਕਿ ਇਸ ਤੋਂ ਪਹਿਲਾਂ ਹੀ ਸਾਨੂੰ ਪੁਲਿਸ ਵਲੋਂ ਹਥਿਆਰਾਂ ਤੇ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ।ਫਿਰੋਤੀ ਮੰਗਣ ਸਬੰਧੀ ਕ੍ਰਿਸ਼ਨ ਲਾਲ ਉਦਫ ਬੱਬੂ ਦੇ ਬਿਆਨ ਪਰ ਮੁਕਦਮਾ ਨੰਬਰ 66 ਮਿਤੀ 10,14,2023 ਅਧ 387/506 5:ਦ ਥਾਣਾ ਸਿਟੀ ਸਾਊਥ ਮੋਗਾ ਦਰਜ ਹੈ।ਇਹਨਾ ਦੋਸ਼ੀਆਂ ਨੂੰ ਫਿਰੋਤੀ ਦੇ ਇਸ ਮੁਕਦਮਾ ਵਿੱਚ ਵੀ ਦੋਸ਼ੀ ਨਾਮਜਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤਫਤੀਸ਼ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾ ਦੋਸੀਆਨ ਵੱਲੋਂ ਜੈ ਮਾਂ ਜੋਬ ਪਲੇਸਮੈਂਟ, ਲਾਟਰੀ ਵਾਲੀ ਗਲੀ ਪੁਰਾਣੀ ਕਚਿਹਰੀ ਰੋਡ ਮੋਗਾ ਪਰ ਕੰਮ ਕਰਦੇ ਮਨਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੋਬਿੰਦਗੜ੍ਹ ਬਸਤੀ ਮੋਗਾ ਨੂੰ ਵੀ ਫਿਰੋਤੀ ਦੇਣ ਸਬੰਧੀ ਧਮਕੀਆਂ ਦਿੱਤੀਆਂ ਹਨ। ਜਿਸ ਸਬੰਧੀ ਮਨਿੰਦਰ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 85 ਮਿਤੀ 09.04.2023 ਆਪ 387,506 ਕੁ ਦ ਥਾਣਾ ਸਿਟੀ ਮੋਗਾ ਦਰਜ ਰਜਿਸਟਰ ਹੈ। ਉਕਤ ਗ੍ਰਿਫਤਾਰ ਦੋਸੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਬਰੀਕੀ ਨਾਲ ਪੁੱਛ ਗਿਛ ਕੀਤੀ ਜਾਵੇਗੀ।
ਪੰਜਾਬ- ਸਟੇਟ ਬਿਊਰੋ, (ਹੈਪੀ ਢੰਡ)।