[pj-news-ticker]

नमस्कार हमारे न्यूज पोर्टल - मे आपका स्वागत हैं ,यहाँ आपको हमेशा ताजा खबरों से रूबरू कराया जाएगा , खबर ओर विज्ञापन के लिए संपर्क करे +91 7078277779 / +91 9927127779 ,हमारे यूट्यूब चैनल को सबस्क्राइब करें, साथ मे हमारे फेसबुक को लाइक जरूर करें ,




ਡੀ.ਟੀ.ਐੱਫ. ਵੱਲੋਂ 7 ਮਈ ਨੂੰ ਜਲੰਧਰ ਲੋਕ ਸਭਾ ਹਲਕੇ ‘ਚ ਸ਼ਾਹਕੋਟ ਤੋਂ ਜਲੰਧਰ ਤੱਕ ਕੀਤਾ ਜਾਵੇਗਾ ਵਿਸ਼ਾਲ ਝੰਡਾ ਮਾਰਚ

ਵਿਦਿਆਰਥੀਆਂ ਤੋਂ ਵਸੂਲੀਆਂ ਜਾਣ ਵਾਲੀਆਂ ਬੋਰਡ ਪਰੀਖਿਆ ਫੀਸਾਂ ਤੇ ਸਰਟੀਫਿਕੇਟ ਫੀਸਾਂ ਤੋਂ ਛੋਟ ਦਿਵਾਉਣ ਲਈ ਇਹ ਵਿਸ਼ਾਲ ਝੰਡਾ ਮਾਰਚ ਕੀਤਾ ਜਾ ਰਿਹਾ ਹੈ। 

ਪੰਜਾਬ, 04 ਮਈ 2023 (UTN)।  ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਨਵੀਂ ਪੈਨਸ਼ਨ ਸਕੀਮ ਅਤੇ ਹੋਰ ਮੌਜੂਦਾ ਪੈਨਸ਼ਨ ਸਕੀਮਾਂ ਰੱਦ ਕਰਵਾਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ,ਕੱਚੇ ਅਧਿਆਪਕ ਪੱਕੇ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ ਕਰਵਾਉਣ, ਐਨ.ਐਸ.ਕਿਊ.ਐੱਫ. ਅਧਿਆਪਕਾਂ ਨੂੰ ਸਿੱਖਿਆ ਵਿੱਚ ਮਰਜ ਕਰਵਾਉਣ,ਪੇਂਡੂ ਭੱਤੇ, ਸਾਇੰਸ ਭੱਤੇ, ਬਾਰਡਰ ਭੱਤੇ ਸਮੇਤ 37 ਕਿਸਮ ਦੇ ਭੱਤੇ ਬਹਾਲ ਕਰਵਾਉਣ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਦੇ ਹੋਏ ਸਾਰੇ ਕਾਡਰਾਂ ਨੂੰ 2.72 ਦਾ ਗੁਣਾਂਕ ਦਿਵਾਉਣ, ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਵਧੀਆਂ ਹੋਈਆਂ ਤਨਖਾਹਾਂ ਦਾ ਬਕਾਇਆ ਤੁਰੰਤ ਜਾਰੀ ਕਰਵਾਉਣ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕਰਵਾਉਣ ਲਈ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 15-1-2015 ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੇ ਫੈਸਲੇ ਨੂੰ ਜਨਰਲਾਈਜ਼ ਕਰਵਾਉਣ ਲਈ 7 ਮਈ ਨੂੰ ਲੋਕ ਸਭਾ ਹਲਕਾ ਜਲੰਧਰ ਵਿੱਚ ਸ਼ਾਹਕੋਟ ਤੋਂ ਜਲੰਧਰ ਤੱਕ ਵਿਸ਼ਾਲ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ  ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਇਹ ਝੰਡਾ ਮਾਰਚ ਸਿੱਖਿਆ ਨੀਤੀ 2020 ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾ ਕੇ ਰੱਦ ਕਰਵਾਉਣ, 180 ਈ.ਟੀ.ਟੀ. ਅਧਿਆਪਕਾਂ ‘ਤੇ ਜਬਰੀ ਲਾਗੂ ਕੀਤੇ 7ਵੇਂ ਕੇਂਦਰੀ ਪੇ ਕਮਿਸ਼ਨ ਨੂੰ ਵਾਪਸ ਕਰਵਾਉਣ ਅਤੇ ਪੰਜਾਬ ਦੇ ਪੇਅ ਸਕਲ ਲਾਗੂ ਕਰਵਾਉਣ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ, 8886 ਅਧਿਆਪਕਾਂ ਦੀ ਜਬਰੀ ਤਨਖਾਹ ਕਟੌਤੀ ਦੇ ਫੈਸਲੇ ਨੂੰ ਰੱਦ ਕਰਨ ਦੇ ਫੈਸਲੇ ਨੂੰ ਜਨਰਲਾਈਜ਼ ਕਰਵਾਕੇ 1-4-, 2018 ਤੋਂ ਪੂਰੀ ਤਨਖਾਹ ਅਤੇ ਭੱਤਿਆਂ ਦਾ ਬਕਾਇਆ ਤੁਰੰਤ ਜਾਰੀ ਕਰਵਾਉਣ, 17 ਜੁਲਾਈ 2020 ਤੋਂ ਬਾਅਦ ਨਿਯੁਕਤ ਕਰਮਚਾਰੀਆਂ ‘ਤੇ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਫ਼ੈਸਲਾ ਵਾਪਸ ਕਰਵਾਉਣ, ਏ.ਸੀ.ਪੀ. ਸਕੀਮ 3-7-11-15 ਤੁਰੰਤ ਲਾਗੂ ਕਰਵਾਉਣ, ਸਾਰੇ ਕਾਡਰਾਂ ਦੀਆਂ ਵਿਭਾਗੀ ਤਰੱਕੀਆਂ ਤੁਰੰਤ ਕਰਵਾਉਣ, ਓਪਨ ਡਿਸਟੈਂਸ ਲਰਨਿੰਗ ਅਧੀਨ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕਰਵਾਉਣ, 2018 ਤੋਂ ਬਾਅਦ ਪਦ-ਉੱਨਤ ਹੋਣ ਵਾਲੇ ਅਧਿਆਪਕਾਂ ‘ਤੇ ਵਿਸ਼ੇ ਦੇ ਟੈਸਟ ਅਤੇ ਕੰਪਿਊਟਰ ਮੁਹਾਰਤ ਟੈਸਟ ਦੀ ਲਾਜਮੀ ਸ਼ਰਤ ਹਟਾਉਣ, 4161 ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਵਾਉਣ, ਵਿਦਿਆਰਥੀਆਂ ਤੋਂ ਵਸੂਲੀਆਂ ਜਾਣ ਵਾਲੀਆਂ ਬੋਰਡ ਪਰੀਖਿਆ ਫੀਸਾਂ ਤੇ ਸਰਟੀਫਿਕੇਟ ਫੀਸਾਂ ਤੋਂ ਛੋਟ ਦਿਵਾਉਣ ਲਈ ਇਹ ਵਿਸ਼ਾਲ ਝੰਡਾ ਮਾਰਚ ਕੀਤਾ ਜਾ ਰਿਹਾ ਹੈ।
ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ, ਸੂਬਾ ਜਥੇਬੰਦਕ ਸਕੱਤਰ ਕਰਨੈਲ ਸਿੰਘ ਚਿੱਟੀ, ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ , ਵਿੱਤ ਸਕੱਤਰ ਜਸਵਿੰਦਰ ਬਠਿੰਡਾ ਤੇ ਪ੍ਰੈੱਸ ਸਕੱਤਰ ਗੁਰਮੀਤ ਕੋਟਲੀ  ਨੇ ਕਿਹਾ ਕਿ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜਮੀ ਵਿਸ਼ਾ ਬਨਾਉਣ,ਅਧਿਆਪਕ ਆਗੂਆਂ ਬਲਬੀਰ ਲੌਂਗੋਵਾਲ, ਦਾਤਾ ਨਮੋਲ, ਯਾਦਵਿੰਦਰ ਪਾਲ, ਪਰਮਿੰਦਰ ਉੁੱਭਾਵਾਲ, ਗੁਰਪ੍ਰੀਤ ਪਸ਼ੌਰ ‘ਤੇ ਦਰਜ ਝੂਠੇ ਕੇਸ, ਦੋਸ਼ ਸੂਚੀਆਂ ਰੱਦ ਕਰਵਾਉਣ, ਅਧਿਆਪਕ ਆਗੂ ਦੀਦਾਰ ਸਿੰਘ ਮੁੱਦਕੀ ਦੇ ਪਰਖ ਕਾਲ ਵਿੱਚ ਕੀਤਾ ਵਾਧਾ ਵਾਪਸ ਕਰਵਾਉਣ, ਬਦਲੀ ਪਾਲਿਸੀ ਵਿੱਚ ਨਵ-ਵਿਆਹੇ ਜੋੜਿਆਂ, ਬੀਮਾਰ ਪਤੀ, ਪਤਨੀ ਜਾਂ ਛੋਟੇ ਬੱਚੇ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਅੰਕ ਦਿਵਾਉਣ, ਆਪਸੀ ਬਦਲੀ ਤੋਂ ਹਰ ਤਰ੍ਹਾਂ ਦੀ ਸ਼ਰਤ ਹਟਾਉਣ, ਬਦਲੀਆਂ ਵਿੱਚ ਕੈਂਸਲ ਦੀ ਸੁਵਿਧਾ ਦਿਵਾਉਣ, ਪਹਿਲਾਂ ਹੋਈਆਂ ਬਦਲੀਆਂ ਤੋਂ ਪੰਜਾਹ ਪ੍ਰਤੀਸ਼ਤ ਦੀ ਸ਼ਰਤ ਹਟਾ ਕੇ ਤੁਰੰਤ ਲਾਗੂ ਕਰਨ, ਵੱਖ-ਵੱਖ ਕਾਡਰਾਂ 2392,3704,3582 ਸਮੇਤ ਸੰਬੰਧਿਤ ਕਾਰਡਾਂ ਦੇ ਡਾਇਰੈਕਟੋਰੇਟ ਜੁਆਨਿੰਗ ਦੇ ਪੈਂਡਿੰੰਗ ਬਕਾਏ ਤੁਰੰਤ ਜਾਰੀ ਕਰਵਾਉਣ ਅਤੇ ਹੋਰ ਅਧਿਆਪਕ ਮੰਗਾਂ ਸਰਕਾਰ ਤੋਂ ਮਨਵਾਉਣ ਲਈ ਵੱਡੇ ਪੱਧਰ ‘ਤੇ ਅਧਿਆਪਕਾਂ ਦੀ ਝੰਡਾ ਮਾਰਚ ਲਈ ਲਾਮਬੰਦੀ ਕੀਤੀ ਜਾ ਰਹੀ ਹੈ।
ਪੰਜਾਬ- ਸਟੇਟ ਬਿਊਰੋ, (ਹੈਪੀ ਢੰਡ)।

विज्ञापन बॉक्स (विज्ञापन देने के लिए संपर्क करें)

[wonderplugin_carousel id="1"]
RELATED ARTICLES

विज्ञापन बॉक्स (विज्ञापन देने के लिए संपर्क करें)

Most Popular

आज का राशिफल देखें