[pj-news-ticker]

नमस्कार हमारे न्यूज पोर्टल - मे आपका स्वागत हैं ,यहाँ आपको हमेशा ताजा खबरों से रूबरू कराया जाएगा , खबर ओर विज्ञापन के लिए संपर्क करे +91 7078277779 / +91 9927127779 ,हमारे यूट्यूब चैनल को सबस्क्राइब करें, साथ मे हमारे फेसबुक को लाइक जरूर करें ,




ਹੁਣ ਪੰਜਾਬ ਦੀਆਂ ਲੜਕੀਆਂ ਵੀ ਬਣ ਸਕਣਗੀਆਂ ਰਾਸ਼ਟਰੀ ਸੁਰੱਖਿਆ ਅਕੈਡਮੀ ਦਾ ਹਿੱਸਾ

ਮਾਈ ਭਾਗੋ ਅਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਵਿੱਚ ਖੁਲ੍ਹਿਆ ਦਾਖਲਾ

ਪੰਜਾਬ, 18 ਮਈ 2023 (UTN)। ਰਾਸ਼ਟਰੀ ਸੁਰੱਖਿਆ ਅਕੈਡਮੀ (ਐਨ.ਡੀ.ਏ.) ਦਾ ਹਿੱਸਾ ਹੁਣ ਪੰਜਾਬ ਦੀਆਂ ਲੜਕੀਆਂ ਵੀ ਬਣ ਸਕਦੀਆਂ ਹਨ। ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਦੇ   ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਵਿੱਚ ਪਹਿਲੇ ਬੈਚ ਦੇ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਚਾਹਵਾਨ ਲੜਕੀਆਂ 28 ਮਈ, 2023 ਤੱਕ ਆਨਲਾਈਨ ਲਿੰਕ ਉੱਪਰ ਆਨਲਾਈਨ ਅਪਲਾਈ ਕਰ ਸਕਦੀਆਂ ਹਨ। ਇਹ ਦਾਖਲਾ ਪ੍ਰੀਖਿਆ 4 ਜੂਨ, 2023 ਨੂੰ ਆਯੋਜਿਤ ਕਰਵਾਈ ਜਾ ਰਹੀ ਹੈ। ਪੰਜਾਬ ਦੀਆਂ ਰਹਿਣ ਵਾਲੀਆਂ ਲੜਕੀਆਂ ਜਿੰਨ੍ਹਾਂ ਨੇ 2023 ਵਿੱਚ 10ਵੀਂ ਜਮਾਤ ਪਾਸ ਕੀਤੀ ਹੈ।

ਅਪਲਾਈ ਕਰਨ ਯੋਗ ਹਨ, 11ਵੀਂ ਜਮਾਤ ਵਿੱਚ ਪੜ੍ਹ ਰਹੀਆਂ ਲੜਕੀਆਂ ਵੀ ਅਪਲਾਈ ਕਰ ਸਕਦੀਆਂ ਹਨ, ਬਸ਼ਰਤੇ ਉਹ ਉਮਰ ਦੇ ਮਾਪਦੰਡ ਪੂਰਾ ਕਰਦੀਆਂ ਹੋਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਦੁਆਰਾ ਵਿਦਿਆਰਥੀਆਂ ਨੂੰ ਐਨ.ਡੀ.ਏ./ਡਿਫੈਂਸ ਸਰਵਿਸ਼ਜ ਦੇ ਦਾਖਲੇ ਲਈ ਲਿਖਤੀ ਅਤੇ ਸਰੀਰਿਕ ਟੈਸਟ ਦੀ ਤਿਆਰੀ ਕਰਵਾਉਣ ਤੋਂ ਇਲਾਵਾ ਵਿਦਿਆਰਥੀਆਂ ਨੂੰ ਚੰਗੇ ਸਿੱਖਿਆ ਪੱਧਰ ਦੇ ਸਕੂਲਾਂ ਵਿੱਚੋਂ 11ਵੀਂ ਅਤੇ 12ਵੀਂ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ 10ਵੀਂ ਜਮਾਤ ਵਿੱਚ ਪੜ੍ਹ ਰਹੇ ਉਹ ਲੜਕੀਆਂ ਹੀ ਭਾਗ ਲੈ ਸਕਦੀਆਂ ਹਨ।

ਜਿੰਨ੍ਹਾਂ ਦੀ ਜਨਮ ਮਿਤੀ 02 ਜੁਲਾਈ 2006 ਤੋਂ ਪਹਿਲਾਂ ਦੀ ਨਾ ਹੋਵੇ ਅਤੇ ਉਹ ਪੰਜਾਬ ਦੀਆਂ ਵਸਨੀਕ ਹੋਣ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਈ ਭਾਗੋ ਅਰਮਡਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰਮ ਗਰਲਜ਼ ਮੋਹਾਲੀ ਇੱਕ ਉੱਚ ਪੱਧਰੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਹੈ, ਜੋ ਕਿ ਐਨ.ਡੀ.ਏ./ਡਿਫੈਂਸ ਸਰਵਿਸ਼ਜ ਵਿੱਚ ਭਰਤੀ ਹੋਣ ਦੇ ਚਾਹਵਾਨ ਸਿਖਿਆਰਥੀਆਂ ਦੇ ਸੁਪਨੇ ਸਾਕਾਰ ਕਰਦੀ ਹੈ। ਜੋ ਪ੍ਰਾਰਥੀ ਚੰਗੇ ਪੱਧਰ ਦੀ ਨੌਕਰੀ ਹਾਸਿਲ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਸੰਸਥਾ ਦੇ ਦਾਖਲੇ ਲਈ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਅਤੇ ਸੂਚਨਾ ਲਈ 0172-2233105, 98725-97267 ਉੱਪਰ ਕਾਲ ਵੀ ਕੀਤੀ ਜਾ ਸਕਦੀ ਹੈ।

ਪੰਜਾਬ- ਸਟੇਟ ਬਿਊਰੋ, (ਹੈਪੀ ਢੰਡ)।

विज्ञापन बॉक्स (विज्ञापन देने के लिए संपर्क करें)

[wonderplugin_carousel id="1"]
RELATED ARTICLES

विज्ञापन बॉक्स (विज्ञापन देने के लिए संपर्क करें)

Most Popular

आज का राशिफल देखें